Sad love quotes
ਕੋਲ ਸਦਾ ਰਹਿ ਸੱਜਣਾ,
ਕੋਲ ਸਦਾ ਰਹਿ ਸੱਜਣਾ, ਅਸੀਂ ਲੱਖ ਵਾਰ ਵੀ ਤੱਕ ਕੇ ਨਹੀਂ ਰੱਜਣਾ,
ਮੁਖੜਾ ਨਾ ਮੋੜੀਂ ਸਾਡਾ ਜ਼ੋਰ ਕੋਈ ਨਾ, ਕਦੇ ਛੱਡ ਕੇ ਨਾ ਜਾਵੀਂ ਸਾਡਾ ਹੋਰ ਕੋਈ ਨਾ...
ਉਹਨਾ ਫੁੱਲਾ ਦੀ ਰਾਖੀ ਕੌਣ ਕਰਦਾ ,
ਉਹਨਾ ਫੁੱਲਾ ਦੀ ਰਾਖੀ ਕੌਣ ਕਰਦਾ ਜੌ ਉੱਗ ਪੈਦੇ ਬਾਹਰ ਕਿਆਰੀਆ ਦੇ ,
ਤੇਰਾ ਬਣੂ ਕੀ ਭੌਲਿਆ ਪੰਛੀਆ ਉਏ,ਹੌ ਗਿਆਂ ਰੱਬ ਵੀ ਵੱਲ ਸ਼ਿਕਾਰੀਆ ਦੇ......
ਕਦੇ ਥੌੜਾ ਕਦੇ ਬਹੁਤਾ ਖੁਸ਼ ਹੋ ਲਈਦਾ,
ਕਦੇ ਥੌੜਾ ਕਦੇ ਬਹੁਤਾ ਖੁਸ਼ ਹੋ ਲਈਦਾ,
ਆਇਆ ਅੱਖ ਵਿੱਚ ਹੰਝੂ ਲਕੋ ਲਈਦਾ,
ਓਹਨੁੰ ਫੁੱਲ ਹੀ ਪਸੰਦ, ਸਾਨੂੰ ਕੰਢੇ ਵੀ ਪਸੰਦ,
ਅਸੀਂ ਕੰਢਿਆਂ ਦਾ ਹਾਰ ਵੀ ਪਰੋ ਲਈਦਾ,
ਯਾਦ ਸੱਜਣਾ ਦੀ ਆ ਕੇ ਬੜਾ ਹੀ ਸਤਾਵੇ,
ਓਦੌਂ ਬੈਠ ਕਿਸੇ ਨੁਕਰੇ ਹੀ ਰੋ ਲਈਦਾ,
ਜਿਹੜਾ ਸਮਝੇ ਬੇਗਾਨਾ, ਓਹਦੇ ਨਾਲ ਕੀ ਯਾਰਾਨਾ,
ਜਿਹੜਾ ਆਪਣਾ ਬਣਾਵੇ, ਓਹਦਾ ਹੋ ਲਈਦਾ...
ਮੈਨੂੰ ਹਰ ਕੇ ਜਿਤਣ ਦੀ ਆਸ
ਮੈਨੂੰ ਹਰ ਕੇ ਜਿਤਣ ਦੀ ਆਸ
ਮੈਂ ਨਹੀਂ ਅਜੇ ਉਦਾਸ ।
ਕੀ ਹੋਇਆਂ ਜੇ ਲੁਟਿਆ ਮੇਰਾ ਸੰਸਾਰ ਗਿਆ ,
ਮੈਨੂੰ ਉਜੜ ਕੇ ਵਸਣ ਦੀ ਆਸ
ਮੈਂ ਨਹੀ ਅਜੇ ਉਦਾਸ ।
ਮੁੜ ਆਉਣ ਦਾ ਉਹ ਕਹਿ ਗਿਆ ਹੈ
ਮੈਨੂੰ ਬਿਛੜ ਕੇ ਮਿਲਣ ਦੀ ਆਸ
ਮੈਂ ਨਹੀ ਅਜੇ ਉਦਾਸ ।
ਤਨ ਨਾਲ ਖੇਡਣ ਵਾਲੇ ਮਿਲ ਪੈਣ ਅਨੇਕਾਂ,
ਮੇਰੀ ਰੂਹ ਦੀ ਜੋ ਪਿਆਸ ਬੁਝਾਵੇ
ਮੈਨੂੰ ਅਜੇ ਉਹਦੇ ਮਿਲਣ ਦੀ ਆਸ
ਮੈਂ ਨਹੀ ਅਜੇ ਉਦਾਸ ।
ਮੈਨੂੰ ਹਰ ਦਿਨ ਚੜ੍ਹਦੇ ਨੂੰ,
ਤਕਦੀਰਾਂ ਦੇ ਨਾਂ ਲੜਦੇ ਨੂੰ
ਇੱਕ ਨਵੇਂ ਜਖਮ ਦੀ ਆਸ
ਮੈਂ ਨਹੀ ਅਜੇ ਉਦਾਸ...ਦੇਗੀ ਸੀ ਜਵਾਬ ਥਾਂਏ ਰਹਿ ਗਿਆ ਖੜਾ,
ਦੇਗੀ ਸੀ ਜਵਾਬ ਥਾਂਏ ਰਹਿ ਗਿਆ ਖੜਾ,
ਠੇਕੇ ਉੱਤੇ ਬਹਿਕੇ ਨੀਂ ਮੈਂ ਰੋਇਆ ਸੀ ਬੜਾ.
ਟੁੱਟੀ ਵਾਲੇ ਦਿਨ ਜਿਹੜੀ ਪੀਤੀ ਬੱਲੀਏ,
ਬੋਤਲ ਚ’ ਓਹੀ ਮੈਂ ਸ਼ਰਾਬ ਸਾਂਭੀ ਪਈ ਆ.
ਕੱਲੀ-ਕੱਲੀ ਸੋਹਣੀਏਂ,ਮੈਂ ਯਾਦ ਸਾਂਭੀ ਪਈ ਆ...
ਅਸੀਂ ਹੁਣ ਉਹਨਾਂ ਦਾ ਖਿਆਲ ਛੱਡ ਤਾ,
ਅਸੀਂ ਹੁਣ ਉਹਨਾਂ ਦਾ ਖਿਆਲ ਛੱਡ ਤਾ,
ਸੱਭ ਕੁੱਝ ਉਮਰਾਂ ਦੇ ਨਾਲ ਛੱਡ ਤਾ,
ਜਿਹੜੇ ਪਲ ਜਿੰਦਗੀ ਚ ਉਹਨਾਂ ਨਾਲ ਬਿਤਾਏ,
ਉਹ ਪਲਾਂ ਵਾਲਾ ਜਿੰਦਗੀ ਚੌਂ ਸਾਲ ਕੱਡ ਤਾ
No comments:
Post a Comment